ਪੰਜਾਬੀ ਮਿੰਨੀ ਕਹਾਣੀ -PYAR CH PAGAL
Punjabi short Stories | ਪੰਜਾਬੀ ਕਹਾਣੀ: ਮਨ ਦੀਆਂ ਸੱਧਰਾਂ
ਮਨ ਦੀਆਂ ਸੱਧਰਾਂ
ਸੁਰਿੰਦਰ ਖਿਆਲਾਂ ਚ ਖੋਇਆ ਹੀ ਬੱਸ ਚੜਿਆ । ਉਸਦੇ ਚਿਹਰੇ ਤੋਂ ਜਾਪ ਰਿਹਾ ਸੀ ਜਿਵੇਂ ਕਿਸੇ ਗਹਿਰੀ ਬੁਝਾਰਤ ਨੂੰ ਬੁੱਝ ਰਿਹਾ ਹੋਵੇ। ਕੰਡਕਟਰ ਦਾ ਆਵਾਜ਼ ,ਬੱਸ ਦਾ ਖੜਕਾ ਉਸਨੂੰ ਕੁਝ ਵੀ ਨਹੀਂ ਸੀ ਸੁਣ ਰਿਹਾ । ਬੱਸ ਤੁਰੀ ਤੇ ਉਸਨੇ ਟਿਕਟ ਲਈ ।
"ਆਉਣ ਦੇ ਆਉਣ ਦੇ ,ਚੱਲ ਚੱਲ ," ਦੀ ਉੱਚੀ ਆਵਾਜ਼ ਸੁਣਕੇ ਉਹਦਿਆਂ ਧਿਆਨ ਟੁੱਟਿਆ ਦੇਖਿਆ ਨਵੀ ਜਹੀ ਉਮਰ ਦਾ ਇੱਕ ਮੁੰਡਾ ਡਰਾਈਵਰ ਨੂੰ ਬੱਸ ਮੋੜਨ ਵੇਲੇ ਇਸ਼ਾਰੇ ਦੇ ਰਿਹਾ ਸੀ ।
ਤਾਕੀ ਚ ਖੜਾ ਹੱਥ ਬਾਹਰ ਕੱਢ ਕੇ ਪਿਛਲੀਆਂ ਗੱਡੀਆਂ ਨੂੰ ਵੀ ਹੌਲੀ ਹੋਣ ਇਸ਼ਾਰਾ ਕਰਕੇ ਬੱਸ ਦਾ ਮੋੜ ਕਟਵਾਇਆ ।
ਕੁਝ ਮਿੰਟ ਦੇਖਣ ਮਗਰੋਂ ਉਹਦਾ ਧਿਆਨ ਮੁੜ ਆਪਣੇ ਖਿਆਲਾਂ ਚ ਆ ਗਿਆ ।
ਉਸਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਨਿੰਮੀ ਨੇ ਉਸ ਨਾਲ ਇੰਝ ਕਿਉ ਕੀਤਾ ।
ਨਿੰਮੀ ਅਸਲ ਚ ਉਸਦੇ ਡਿਪਾਰਟਮੈਂਟ ਦੇ ਸਾਹਮਣੇ ਆਲੀ ਫੋਟ ਕਾਪੀ ਤੇ ਲਾਇਮੀਨੇਸ਼ਨ ਦੇ ਦੁਕਾਨਦਾਰ ਦੀ ਘਰਵਾਲੀ ਸੀ । ਦੋਂਵੇਂ ਹੀ ਜੀਅ ਇਕੱਠੇ ਇਹ ਕੰਮ ਕਰਦੇ ਸੀ । ਸੁਰਿੰਦਰ ਨੂੰ ਜੁਆਇਨ ਕੀਤੇ ਇਸ ਯੂਨੀਵਰਸੀਟੀ ਵਿੱਚ ਕੁਝ ਹੀ ਮਹੀਨੇ ਹੋਏ ਸੀ ।
ਉਸਦਾ ਕਾਪੀ ਕਰਵਾਉਣ ਦਾ ਕੰਮ ਬਹੁਤ ਹੁੰਦਾ ਤੇ ਉਹ ਦੁਕਾਨ ਤੇ ਜਾਂਦਾ ਰਹਿੰਦਾ । ਉਹ ਇਥੇ ਅੰਗਰੇਜ਼ੀ ਵਿਭਾਗ ਚ ਪ੍ਰੋਫੈਸਰ ਲੱਗਾ ਸੀ । ਨਿੱਕੀ ਉਮਰੇ ਬੜੀ ਆਸਾਨੀ ਨਾਲ ਮਿਹਨਤ ਦੇ ਦਮ ਤੇ ਉਹ ਇੱਥੇ ਪਹੁੰਚਿਆ ਸੀ ।
ਨਾਲ ਦੇ ਪ੍ਰੋਫੈਸਰ ,ਰੀਡਰ ਵਿਦਿਆਰਥੀ ਹਰ ਕੋਈ ਇਹ ਗੱਲ ਜਾਣਦਾ ਸੀ । ਸਭ ਦੇ ਮਨ ਚ ਇੱਕ ਇੱਜਤ ਸੀ ।
ਦੁਕਾਨ ਦਾ ਮਾਲਕ ਵੀ ਵਾਹਵਾ ਇੱਜਤ ਕਰਦਾ ਸੀ । ਪਰ ਦੁਕਾਨ ਤੇ ਜਦੋਂ ਉਹ ਵੀ ਉਹ ਜਾਂਦਾ ਉਸਨੂੰ ਜੋ ਗੱਲ ਪ੍ਰੇਸ਼ਾਨ ਕਰਦੀ ਉਹ ਸੀ ਨਿੰਮੀ ਦਾ ਇੱਕ ਟਕ ਉਸ ਵੱਲ ਤੱਕਣਾ । ਉਸਦੀ ਤੱਕਣੀ ਉਹਨੂੰ ਪ੍ਰੇਸ਼ਾਨ ਕਰ ਜਾਂਦੀ । ਇੱਕ ਤਾਂ ਕੋਈ ਕਰਦਾ ਕਿ ਤੱਕਣ ਮਗਰੋਂ ਨਜ਼ਰਾਂ ਮਿਲੀਆਂ ਤੇ ਅੱਖਾਂ ਝਪਕ ਲਵੇ ਪਰ ਉਹ ਨਾ ਝਪਕਦੀ ।
ਇੰਝ ਦੇਖਦੇ ਉਹ ਕਈ ਵਾਰ ਜਿਸ ਕੰਮ ਲਈ ਆਇਆ ਉਹ ਵੀ ਭੁੱਲ ਜਾਂਦਾ । ਤੱਕਣੀ ਤੋਂ ਬਿਨਾਂ ਇੱਕ ਬੋਲ ਵੀ ਸਾਂਝਾ ਨਾ ਹੋਇਆ । ਦੁਕਾਨ ਦੇ ਪਿਛਲੇ ਹਿੱਸੇ ਪਰਦੇ ਦੇ ਓਹਲੇ ਸਿਰਫ ਉਹਨੂੰ ਤੱਕਿਆ ਸੀ ਜਾਂ ਮਿੰਟੂ ਦੀ ਗੱਲ ਦਾ ਜਵਾਬ ਦਿੰਦੇ ਹੋਏ । ਜਦੋਂ ਬਾਹਰ ਆਉਂਦੀ ਉਦੋਂ ਉਹ ਤੱਕਣੋਂ ਹਟ ਜਾਂਦੀ ।ਪਰ ਜਿਉਂ ਹੀ ਲੁਕਵੇਂ ਜਗ੍ਹਾ ਜਾਂਦੀ ਜਿਥੇ ਉਸਦਾ ਪਤੀ ਨਾ ਦੇਖ ਸਕਦਾ ਉਸਦਾ ਉਵੇਂ ਹੀ ਤੱਕਣਾ ਸ਼ੁਰੂ ਹੋ ਜਾਂਦਾ।
ਐਸੀ ਖਿੱਚ ਸੀ ਉਸਦੀਆਂ ਨਜਰਾਂ ਚ ਜਿਵੇਂ ਚੁੰਬਕ ਹੋਵੇ ।ਸੁਰਿੰਦਰ ਨੂੰ ਰਾਤ ਰਾਤ ਭਰ ਪ੍ਰੇਸ਼ਾਨ ਕਰਦੀ । ਉਹ ਸੋਚਦਾ ਐਵੇਂ ਕਿਉ ਦੇਖਦੀ ਹੈ । ਕੀ ਮੈਨੂੰ ਪਿਆਰ ਕਰਦੀ ਹੈ ਜਾਂ ਆਪਣੇ ਪਤੀ ਕੋਲੋਂ ਖ਼ੁਸ਼ ਨਹੀਂ ।ਉਸਨੂੰ ਕਦੇ ਇਸ ਸਵਾਲ ਦਾ ਜਵਾਬ ਨਾ ਮਿਲ ਸਕਿਆ ।
ਫਿਰ ਉਸਨੂੰ ਯਾਦ ਆਉਂਦਾ ਦੋਵੇਂ ਪਤੀ ਪਤਨੀ ਇੱਕੋ ਹਾਣ ਦੇ ਹਨ ਮਿੰਟੂ ਸ਼ਾਇਦ ਉਸ ਨਾਲੋਂ ਸੋਹਣਾ ਹੀ ਸੀ ।ਪਰ ਐਸਾ ਕੀ ਸੀ ਕਿ ਉਹ ਇੱਕ ਪਲ ਵੀ ਨਹੀਂ ਸੀ ਗੁਆਉਂਦੀ ਉਸ ਵੱਲ ਵੇਖਣ ਦਾ । ਉਹ ਪ੍ਰੇਸ਼ਾਨ ਹੋ ਜਾਂਦਾ । ਦਿਲ ਤੇ ਦਿਮਾਗ ਥਾਂ ਸਿਰ ਨਾ ਰਹਿੰਦਾ ।
ਮਿੰਟੂ ਨਾਲ ਉਸਦੀ ਵਧੀਆ ਪਛਾਣ ਹੋਗੀ ਸੀ ਉਹ ਭਾਜੀ ਭਾਜੀ ਕਰਕੇ ਗੱਲ ਕਰਦਾ ।ਪਰ ਜੋ ਬੁਝਾਰਤ ਉਸਤੋਂ ਨਹੀਂ ਬੁਝ ਹੋ ਰਹੀ ਸੀ ਉਹ ਸੀ ਨਿੰਮੀ ਜਿਸ ਨਾਲ ਅੱਜ ਤੱਕ ਇੱਕ ਬੋਲ ਵੀ ਸਾਂਝਾ ਹੋਣ ਦਾ ਮੌਕਾ ਨਹੀਂ ਸੀ ਮਿਲਿਆ ਬੱਸ ਅੱਖਾਂ ਹੀ ਸਾਂਝੀਆਂ ਹੋਈਆਂ ਸੀ ।
ਨਿੰਮੀ ਸੋਹਣੀ ਹੱਦੋਂ ਵੱਧ ਸੀ ਹੀ ਉਸਦੇ ਵੱਲ ਉਹ ਜਦੋਂ ਦੇਖਦਾ ਬੱਸ ਦੇਖਦੇ ਰਹਿ ਜਾਂਦਾ ।ਪੂਰੇ ਸਰੀਰ ਦੀ ਫਿਟਿੰਗ ਇੰਝ ਕਿ ਭੋਰਾ ਵੀ ਮਾਸ ਇੱਧਰ ਉੱਧਰ ਨਹੀਂ ਸੀ । ਤੇ ਕਪੜੇ ਵੀ ਐਨੇ ਫਿੱਟ ਕਿ ਸਰੀਰ ਦੀ ਹਰ ਉਤਰਾਈ ,ਚੜਾਈ ਤੇ ਗੋਲਾਈ ਸਪਸ਼ਟ ਦਿਖਦੀ । ਭਾਰੀ ਪਿੱਠ ਲੱਕ ਕੋਲੋ ਪਤਲੀ ਹੋ ਕੇ ਤੇ ਫਿਰ ਮੁੜ ਭਾਰੀ ਹੋ ਜਾਂਦੀ ਬਿਲਕੁਲ ਗੜਵੀ ਵਾਂਗ ।
ਉਹਨੂੰ ਦੇਖਦਾ ਤਾਂ ਬੱਸ ਦੇਖਦਾ ਹੀ ਰਹਿ ਜਾਂਦਾ । ਪਰ ਉਹ ਨਾ ਬੁਲਾਉਂਦੀ ਨਾ ਕੋਈ ਹੋਰ ਇਸ਼ਾਰਾ ਬੱਸ ਤੱਕਦੀ ਰਹਿੰਦੀ ਇੰਝ ਹੀ ਅੱਖਾਂ ਨਾਲ । ਜਿਸ ਨੂੰ ਪੜ ਸਕਣਾ ਉਸਦੇ ਵੱਸੋਂ ਬਾਹਰ ਸੀ ।
ਧਿਆਨ ਟੁੱਟਿਆ ਉਹ ਮੁੰਡਾ ਤਾਕੀ ਚ ਖੜਾ ਹਲੇ ਵੀ ਸਾਰੀਆਂ ਹਦਾਇਤਾਂ ਡਰਾਈਵਰ ਤੇ ਸਵਾਰੀਆਂ ਨੂੰ ਦੇ ਰਿਹਾ ਸੀ ਚੜਨ ਲੱਗੇ ਉੱਤਰਨ ਲੱਗੇ ਕਿਸੇ ਗੱਡੀ ਨੂੰ ਕ੍ਰਾਸ ਕਰਨ ਲੱਗੇ । ਸੁਰਿੰਦਰ ਨੂੰ ਲੱਗਾ ਡਰਾਈਵਰ ਜਿਵੇਂ ਖਿਝ ਰਿਹਾ ਹੋਵੇ ਉਸਤੋਂ ਮੁੰਡੇ ਕੋਲ਼ੋਂ ।
ਇੰਝ ਹੀ ਖਿਝ ਸੁਰਿੰਦਰ ਨੂੰ ਆਉਂਦੀ ਜਦੋਂ ਨਿੰਮੀ ਉਸ ਵੱਲ ਤੱਕਦੀ ਪਰ ਕੁਝ ਅੱਗੇ ਨਾ ਫਰੋਲਦੀ ।
ਅੱਜ ਦੁਪਹਿਰੇ ਉਹ ਉਸ ਦੁਕਾਨ ਤੇ ਮੁੜ ਗਿਆ । ਧੁੱਪ ਵਾਹਵਾ ਸੀ । ਉਪਰੋਂ ਅਚਾਨਕ ਛੁੱਟੀ ਹੋ ਗਈ । ਸਾਰਾ ਡਿਪਾਰਟਮੈਂਟ ਭਾਂ ਭਾਂ ਕਰਦਾ ਸੀ । ਉਹ ਦੁਕਾਨ ਚ ਵੜਿਆ ਤੇ ਮਿੰਟੂ ਵੀ ਨਹੀਂ ਸੀ । ਸਿਰਫ ਨਿੰਮੀ ਸੀ । ਉਸਨੇ ਆਪਣੇ ਦਿੱਤੇ ਕੰਮ ਬਾਰੇ ਪੁੱਛਿਆ ।
ਪਹਿਲੀ ਵਾਰ ਉਹਨੇ ਨਿੰਮੀ ਨੇ ਕੋਈ ਬੋਲ ਸਾਂਝਾ ਕੀਤਾ ਸੀ ।
ਕਿਹਾ " ਥੋੜਾ ਬਾਕੀ ਏ ਬੈਠ ਜਾਓ ਬੱਸ ਹੁਣੇ ਪੂਰਾ ਕਰਕੇ ਦਿੰਦੀ ਹਾਂ ।"
ਉਹ ਕੁਰਸੀ ਲੈ ਕੇ ਉਸਤੋਂ ਕੁਝ ਦੂਰੀ ਤੇ ਹੀ ਬੈਠ ਗਿਆ । ਅੱਜ ਉਹਨਾਂ ਵਿਚਕਾਰ ਕੋਈ ਪਰਦਾ ਵੀ ਨਹੀਂ ਸੀ । ਫਿਰ ਵੀ ਬੇਝਿਜਕ ਉਸ ਵੱਲ ਉਵੇਂ ਹੀ ਤੱਕਦੀ ਹੋਈ ਉਹ ਬੋਲ ਰਹੀ ਸੀ । ਪੁੱਛਣ ਤੇ ਇਹ ਵੀ ਦੱਸ ਦਿਤਾ ਕਿ ਮਿੰਟੂ ਕਿਤੇ ਜਰੂਰੀ ਗਿਆ ਸੀ । ਪਰ ਕੁਝ ਜਰੂਰੀ ਕਾਪੀ ਕਰਨੀਆਂ ਸੀ ਇਸ ਲਈ ਉਹਨੂੰ ਆਉਣਾ ਪਿਆ ਸੀ ।
ਦਸਦੇ ਹੋਏ ਵੀ ਉਹਨੇ ਇੱਕ ਅੱਖ ਵੀ ਨਾ ਝਪਕੀ ਸੀ ।
ਸੁਰਿੰਦਰ ਬੇਚੈਨ ਹੁੰਦਾ ਤਾਂ ਨਿਗ੍ਹਾ ਸਾਈਡ ਕਰਦਾ ਪਰ ਉਹ ਫਿਰ ਵੀ ਉਂਝ ਦੇਖਦੀ ਰਹੀ ।
ਮਸ਼ੀਨ ਤੇ ਕਾਪੀ ਕਰਦੇ ਨਿੰਮੀ ਦੇ ਹੱਥੋਂ ਕੁਝ ਡਿੱਗਿਆ ਤਾਂ ਉਹ ਚੁੱਕਣ ਲਈ ਝੁਕੀ । ਦੋਵਾਂ ਦੇ ਵਿੱਚ ਸਿਰਫ ਪੰਜ ਕੁ ਕਦਮਾਂ ਦਾ ਫਾਸਲਾ ਸੀ ।
ਓਸੇ ਵੇਲੇ ਉਸਦੇ ਸੁਰਿੰਦਰ ਦੇ ਸਰੀਰ ਨੇ ਤੇ ਮਨ ਨੇ ਜਿਵੇਂ ਫੈਸਲਾ ਕਰਨ ਦੀ ਤਾਕਤ ਖੋ ਲਈ ਹੋਵੇ ।ਇਸਤੋਂ ਪਹਿਲਾਂ ਕਿ ਉਹ ਪੂਰਾ ਚੁੱਕ ਕੇ ਖੜੀ ਹੋਣ ਦੀ ਕੋਸਿਸ ਕਰਦੀ । ਸੁਰਿੰਦਰ ਨੇ ਉਸਨੂੰ ਪਿੱਛਿਓਂ ਜਾ ਕੇ ਜੱਫੀ ਪਾ ਲਈ । ਕਿਸੇ ਦੇ ਆ ਜਾਣ ਦਾ ਜਾ ਉਸਦੇ ਰੌਲਾ ਪਾ ਦੇਣ ਦਾ ਖਿਆਲ ਜਿਵੇਂ ਉਸਨੂੰ ਭੁੱਲ ਹੀ ਗਿਆ ਹੋਵੇ ।
ਅਚਾਨਕ ਹੋਏ ਇਸ ਹਮਲੇ ਤੋਂ ਨਿੰਮੀ ਤ੍ਰਬਕ ਗਈ ।
ਉਹਨੇ ਖੁਦ ਨੂੰ ਛੁਡਵਾਉਣ ਦੀ ਕੋਸ਼ਿਸ ਚ ਹੱਥ ਪੈਰ ਮਾਰੇ । ਪਰ ਸੁਰਿੰਦਰ ਦੀ ਪਕੜ ਬਹੁਤ ਪੀਡੀ ਸੀ । ਉਸਦੇ ਹੱਥ ਜਿਥੇ ਤੱਕ ਉਸਦੇ ਅੰਗਾਂ ਨੂੰ ਛੂ ਸਕਦੇ ਸਨ ਛੂ ਰਹੇ ਸੀ ।
Punjabi short Stories | ਪੰਜਾਬੀ ਕਹਾਣੀ: ਮਨ ਦੀਆਂ ਸੱਧਰਾਂ
ਹੋਰ ਪੰਜਾਬੀ ਪਿਆਰ ਵਾਲਿਆਂ ਕਹਾਣੀਆਂ ਪੜੋ ਅਤੇ ਆਪਣੇ ਦੋਸਤ ਮਿੱਤਰਾ ਨਾਲ SHARE ਕਰੋ : ਪੁੱਠੀਆਂ ਚੱਪਲਾਂ ਪੂਰੀ ਕਹਾਣੀ ਪੜੋ
ਪੰਜਾਬੀ ਸਟੇਟਸ
ਹਿੰਦੀ ਸਟੇਟਸ
ਦਿਲ ਟੁੱਟੇ ਵਾਲੇ ਸਟੇਟਸ
ਪਰ ਜਿਉਂ ਹੀ ਨਿੰਮੀ ਨੇ ਕਿਹਾ " ਕੋਈ ਆਜੇਗਾ " ।
ਸੁਰਿੰਦਰ ਦਾ ਮਨ ਟਿਕਾਣੇ ਆ ਗਿਆ । ਉਸਦੀ ਪਕੜ ਢਿੱਲੀ ਹੋ ਗਈ ।
"ਜੇ ਤੂੰ ਮੇਰੇ ਤੋਂ ਇਹ ਨਹੀਂ ਚਾਹੁੰਦੀ ਫਿਰ ਇੰਝ ਕਿਉ ਵੇਖਦੀ ਹੈ ਚੋਰੀ ਚੋਰੀ ਤੇ ਪਤੀ ਤੋਂ ਉਹਲੇ ।"
ਢਿੱਲੀ ਪਕੜ ਤੋਂ ਛੁੱਟਕੇ ਉਹ ਦੂਰ ਹੁੰਦੀ ਬੋਲੀ," ਪਤਾ ਨਹੀਂ ਕਿਉ ਤੂੰ ਮੈਨੂੰ ਇੰਝ ਚੰਗਾ ਲਗਦਾ ਏ ।
"ਕਿਉਂ "ਸੁਰਿੰਦਰ ਤ੍ਰਬਕ ਕੇ ਪੁਛਿਆ ਮੁੜ ਉਸਨੂੰ ਆਪਣੇ ਕੋਲ ਖਿੱਚਣ ਦੀ ਕੋਸ਼ਿਸ਼ ਕਰਦਾ ਹੋਇਆ ਬੋਲਿਆ ।
"ਮੈਂ ਤੇਰੇ ਬਾਰੇ ਸੁਣਿਆ ਸੀ ਤੂੰ ਬਹੁਤ ਹੁਸ਼ਿਆਰ ਤੇ ਮਿਹਨਤੀ ਏ । ਬਹੁਤ ਮਿਹਨਤ ਕਰਕੇ ਛੋਟੀ ਉਮਰੇ ਪੜ੍ਹਾਉਣ ਲੱਗ ਗਿਆ । ਮੈਂ ਵੀ ਇੰਝ ਹੀ ਸਕੂਲ ਚ ਪੜਾਉਣਾ ਚਾਹੁੰਦੀ ਸੀ । ਪਰ ਬਾਰਵੀਂ ਮਗਰੋਂ ਮਾਂ ਬਾਪ ਨੇ ਵਿਆਹ ਕਰ ਦਿੱਤਾ ।ਅਖੇ ਕੁੜੀਆਂ ਨੂੰ ਪੜਾ ਕੀ ਕਰਨਾ । ਮੇਰੇ ਸਾਰੇ ਅਰਮਾਨ ਜਿਵੇਂ ਖੁਰ ਹੀ ਗਏ ਹੋਣ । ਤੈਨੂੰ ਵੇਖ ਕੇ ਲਗਦਾ ਸੀ ਜਿਵੇਂ ਤੂੰ ਮੇਰਾ ਹੀ ਕੋਈ ਰੂਪ ਹੋਵੇ । ਸੋਚਦੀ ਹਾਂ ਕਦੇ ਇੰਝ ਹੋ ਸਕਦਾ ਸੀ । ਕਿ ਮੈਂ ਵੀ ਤੇਰੇ ਵਾਂਗ ਇਵੇ ਹੀ ਸਭ ਤੋਂ ਇੱਜਤ ਪਾਉਂਦੀ । ਸਭ ਤੇਰੀ ਕਿੰਨੀਂ ਇੱਜਤ ਕਰਦੇ ਹਨ "ਉਹ ਉਸਦੀ ਪਕੜ ਤੋਂ ਦੂਰ ਹੋਕੇ ਇੱਕੋ ਸਾਹੇ ਬੋਲੀ ।
ਉਸਦੀਆਂ ਅੱਖਾਂ ਚ ਹੁਣ ਉਸਨੂੰ ਪਿਆਰ ਨਾਲੋਂ ਰੀਝ ਜਹੀ ਲੱਗੀ । ਜਿਸਮ ਤੇ ਇਸ਼ਕ ਦੀ ਨਹੀਂ ਸਗੋਂ ਇੱਕ ਚਾਹਤ ਦੇ ਡੁੱਬ ਜਾਣ ਦੀ । ਉਸਨੂੰ ਓਥੇ ਹੀ ਖੜਾ ਛੱਡ ਉਹ ਬਾਹਰ ਆ ਗਿਆ । ਡਿਪਾਰਟਮੈਂਟ ਜਾਣ ਦੀ ਬਜਾਏ ਸਿੱਧਾ ਬੱਸ ਸਟੈਂਡ ਆਕੇ ਇਸ ਬੱਸ ਚ ਆ ਬੈਠਿਆ । ਤੇ ਉਹ ਅੱਖਾਂ ਦੀ ਉਸ ਬੁਝਾਰਤ ਤੇ ਉਸਦੀਆਂ ਗੱਲਾਂ ਨੂੰ ਬੁਝਣ ਦੀ ਕੋਸ਼ਿਸ ਕਰ ਰਿਹਾ ਸੀ ।
ਉਸਦਾ ਇੱਕ ਫਿਰ ਵਾਰ ਧਿਆਨ ਟੁੱਟਿਆ । ਡਰਾਈਵਰ ਨੇ ਰਾਹ ਦੱਸਣ ਵਾਲੇ ਤੇ ਇਸ਼ਾਰੇ ਕਰਕੇ ਉਸਦੀ ਸਹਾਇਤਾ ਕਰਦੇ ਮੁੰਡੇ ਨੂੰ ਝਿੜਕ ਦਿੱਤਾ ਸੀ ।
"ਸਾਨੂੰ ਪਤਾ ਨਹੀਂ ਕੀ ਕਰਨਾ ਅਸੀਂ ,ਰੋਜ ਇਹੀ ਕੰਮ ਕਰਦੇ ਅਸੀਂ , ਚੱਲ ਬਹਿਜਾ ਸੀਟ ਤੇ ਜਾ ਕੇ " ਡਰਾਈਵਰ ਝਿੜਕ ਕੇ ਬੋਲਿਆ ਸੀ ।ਮੁੰਡਾ ਮੂੰਹ ਮਸੋਸ ਕੇ ਸੁਰਿੰਦਰ ਨਾਲ ਸੀਟ ਤੇ ਆ ਬੈਠਿਆ ।
ਉਸਨੇ ਸਹਿਜੇ ਹੀ ਕਿਹਾ," ਤੂੰ ਕਿਉ ਕਰ ਰਿਹਾ ਸੀ ਕੰਡਕਟਰ ਡਰਾਈਵਰ ਨੂੰ ਇਸੇ ਦੇ ਪੈਸੇ ਮਿਲਦੇ ।"
ਮੁੰਡਾ ਬੇਝਿਜਕ ਬੋਲਿਆ ,"ਮੈਨੂੰ ਵੀ ਡਰਾਈਵਰੀ ਦਾ ਸ਼ੌਂਕ ਏ ।"
"ਫਿਰ ਤੂੰ ਆਪਣੀ ਗੱਡੀ ਲੈ ਲਾ "ਕਿਉਂ ਨਹੀਂ ਲੈਂਦਾ ਨਾਲੇ ਚਾਰ ਪੈਸੇ ਵੱਟ ਨਾਲੇ ਡਰਾਈਵਰੀ ਕਰ ".ਮੈਂ ਫੇਰ ਪੁੱਛਿਆ ।
ਮੁੰਡਾ ਭਾਵੁਕ ਹੁੰਦੇ ਬੋਲਿਆ ।
"ਮਹਿੰਦਰਾ ਜੀਪ ਲੈਣੀ ਸੀ ਕਈ ਸਾਲ ਪੈਸੇ ਜੋੜਦਾ ਰਿਹਾ । ਕੁਝ ਲੱਖ ਹੋਗੇ ਬਾਕੀ ਸੋਚਿਆ ਲੋਨ ਲੈ ਕੇ ਆਪਣਾ ਕੰਮ ਕਰੂੰ । ਫਿਰ ਅਚਾਨਕ ਬਾਪੂ ਨੂੰ ਗੁਰਦੇ ਦੀ ਬਿਮਾਰੀ ਹੋਗੀ ਸਾਰਾ ਬਚਿਆ ਬਚਾਇਆ ਪੈਸਾ ਉਹਦੇ ਤੇ ਲੱਗ ਗਿਆ । ਬਿਮਾਰੀ ਪੈਸਾ ਵੀ ਖਾ ਗਈ ਤੇ ਬਾਪੂ ਨੂੰ ਵੀ । ਉਹ ਤੇ ਖਤਮ ਹੋਗੇ ਪਰ ਡਰਾਈਵਰੀ ਦਾ ਕੀੜਾ ਨੀ ਖਤਮ ਹੋਇਆ ।"
ਉਸਨੂੰ ਲੱਗਾ ਕਿ ਕੱਲੀ ਨਿੰਮੀ ਨਹੀਂ ਪਤਾ ਨਹੀਂ ਕਿੰਨੇ ਕੁ ਲੋਕ ਇਸ ਦੁਨੀਆਂ ਚ ਸੱਧਰਾਂ ਦੇ ਅਧੂਰੇਪਣ ਨੂੰ ਆਪੋ ਆਪਣੇ ਤਰੀਕੇ ਪੂਰਾ ਕਰਨ ਦੇ ਯਤਨ ਚ ਲੱਗੇ ਹੋਏ ਹਨ । ਪਰ ਸੁਰਿੰਦਰ ਨੂੰ ਇਸ ਗੱਲ ਦਾ ਮਨੋਂ ਅਫਸੋਸ ਸੀ ਕਿ ਹੁਣ ਨਿੰਮੀ ਦੇ ਮਨ ਚ ਉਹਦੀ ਉਹ ਇੱਜਤ ਸ਼ਾਇਦ ਨਹੀਂ ਹੈ ।
End
#punjabiquote #punjabiquotes #punjabishayar #punjabi
#story #novel #punjabistory #punjabinovel #khani #ਨਾਵਲ #ਕਹਾਣੀ #ਕਵਿਤਾ #ਪੰਜਾਬੀ #ਪੰਜਾਬ
#HarjotDiKalam
ਹੋਰ ਪੰਜਾਬੀ ਪਿਆਰ ਵਾਲਿਆਂ ਕਹਾਣੀਆਂ ਪੜੋ ਅਤੇ ਆਪਣੇ ਦੋਸਤ ਮਿੱਤਰਾ ਨਾਲ SHARE ਕਰੋ : ਹੋਰ ਪੁੱਠੀਆਂ ਚੱਪਲਾਂ ਪੂਰੀ ਕਹਾਣੀ ਪੜੋ ਪੰਜਾਬੀ ਸਟੇਟਸ, ਹਿੰਦੀ ਸਟੇਟਸ, ਦਿਲ ਟੁੱਟੇ ਵਾਲੇ ਸਟੇਟਸ
No comments:
Post a Comment