ਪੰਜਾਬੀ ਮਿੰਨੀ ਕਹਾਣੀ -PYAR CH PAGAL
Punjabi short Stories | ਪੰਜਾਬੀ ਕਹਾਣੀ: ਪਰਛਾਂਵਾਂ
ਘਰ ਦੀ ਬਰਬਾਦੀ ਨੂੰ ਦਰਸਾਉਂਦੀ ਕਹਾਣੀ:-
ਪਰਛਾਂਵਾਂ
ਮੇਰੇ ਗੁਆਂਢ ਚ ਰਮੇਸ਼ ਬਾਬੂ ਦਾ ਘਰ ਸੀ।ਉਹ ਕਿਸੇ ਮਹਿਕਮੇ ਚ ਕਲਰਕ ਦੀ ਨੌਕਰੀ ਕਰਦਾ ਸੀ।ਸਾਰੇ ਉਸ ਨੂੰ ਬਾਬੂ ਆਖਦੇ ਸੀ।ਉਸਦੇ ਘਰ ਇੱਕ ਪਿਆਰੀ ਜਿਹੀ ਧੀ ਸੀ ਜਿਸਦਾ ਨਾਮ ਆਸ਼ਾ ਹੈ।
ਮੇਰੇ ਪਿਤਾ ਜੀ ਤੋਂ ਉਹ ਛੋਟਾ ਸੀ,ਇਸ ਕਰਕੇ ਅਸੀਂ ਉਸਨੂੰ ਚਾਚਾ ਆਖਦੇ ਸੀ।
ਮੇਰੇ ਪਰਿਵਾਰ ਨਾਲ ਉਸ ਦੀ ਬਹੁਤ ਨੇੜਤਾ ਸੀ।ਬੰਦਾ ਬਹੁਤ ਵਧੀਆ ਸੀ।ਉਸਦੇ ਘਰ ਵਾਲੀ ਵੀ ਬਹੁਤ ਚੰਗੇ ਸੁਭਾਅ ਦੀ ਔਰਤ ਸੀ।
ਉਸਨੇ ਡਿਊਟੀ ਜਾਣਾ ਤੇ ਛੇ ਵਜੇ ਵਾਪਸ ਆ ਜਾਣਾ ਫਿਰ ਉਹ, ਆਸ਼ਾ ਅਤੇ ਮੈਂ ਘਰ ਦੇ ਸਾਹਮਣੇ ਬਣੇ ਪਾਰਕ ਚ ਖੇਡਣ ਲੱਗ ਜਾਂਦੇ।
ਇਕ ਦਿਨ ਉਸਦੀ ਬਦਲੀ ਜਿਲ੍ਹਾ ਹੈਡਕੁਆਟਰ ਤੋਂ ਤਹਿਸੀਲ ਚ ਹੋ ਗਈ।ਜਿਥੇ ਉਸਦੇ ਉਪਰ ਇੱੱਕ ਮੈਡਮ ਦਾ ਮਾੜਾ ਪਰਛਾਵਾਂ ਪੈਂ ਗਿਆ।ਉਹ ਮੈਡਮ ਚਰਿਤਰਹੀਣ ਸੀ।ਉਸਨੂੰ ਸਿਰਫ ਪੈਸੇ ਦੇ ਨਾਲ ਪਿਆਰ ਸੀ।ਉਸ ਨੇ ਚਾਚੇ ਨੂੰ ਆਪਣੇ ਚੁਗਲ ਚ ਫਸਾ ਲਿਆ।ਜਿਸ ਦੀ ਭਿਣਕ ਚਾਚੀ ਨੂੰ ਵੀ ਲੱਗ ਗਈ ਸੀ।
ਚਾਚਾ ਉਸਦੇ ਝੂਠੇ ਪਿਆਰ ਦੀ ਦਲਦਲ ਚ ਅਜਿਹਾ ਫਸਿਆ ਕਿ ਵਾਪਸ ਨਾ ਨਿਕਲ ਸਕਿਆ।
ਚਾਚਾ ਰਮੇਸ਼ ਆਪਣੀ ਤਨਖਾਹ ਚੋਂ ਵੀ ਉਸ ਮੈਡਮ ਨੂੰ ਖੁਆਉਣ ਲੱਗ ਗਿਆ ਸੀ। ਚਾਚੀ ਨੇ ਬੜਾ ਸਮਝਾਇਆ ਪਰ ਉਹ ਨਾ ਸਮਝਿਆ।ਉਹ ਘਰ ਲੜਾਈ ਝਗੜਾ ਕਰਨ ਲੱਗ ਗਿਆ।
ਚਾਚੀ ਬਹੁਤ ਪਰੇਸ਼ਨ ਸੀ ਪਰ ਕੀਤਾ ਕੀ ਜਾਵੇ ਰਮੇਸ਼ ਚਾਚਾ ਉਸ ਵੱਲ ਜਰਾ ਵੀ ਧਿਆਨ ਨਹੀ ਸੀ ਕਰਦਾ।
ਇੱਕ ਦਿਨ ਜਦੋਂ ਤਨਖਾਹ ਮਿਲੀ ਤਾਂ ਸਾਰੀ ਦੀ ਸਾਰੀ ਉਸਨੂੰ ਖੁਆ ਕੇ ਆ ਗਿਆ।ਚਾਚੀ ਘਰ ਮੁੱਕੇ ਸੋਦੇ ਦੀ ਉਡੀਕ ਕਰ ਰਹੀ ਸੀ।ਜਦ ਘਰ ਆਉਣ ਤੇ ਚਾਚੀ ਨੇ ਸੋਦਾ ਪੁੱਛਿਆ ਤਾਂ ਨਾਂਹ ਨੁੱਕਰ ਕਰਦਾ ਚਾਚੀ ਨੂੰ ਕੁੱਟਣ ਲੱਗ ਗਿਆ।
ਆਸ਼ਾ ਸਾਡੇ ਘਰ ਭੱਜੀ ਆਈ ਉਸਨੇ ਦੱਸਿਆ ਕਿ ਮੇਰਾ ਡੈਡੀ ਮੰਮੀ ਨੂੰ ਕੁੱਟ ਰਿਹਾ ਹੈ।ਮੇਰੀ ਭੈਣ ਨੇ ਉਸ ਨੂੰ ਆਪਣੇ ਕੋਲ ਬਿਠਾ ਲਿਆ।
ਅਸੀਂ ਗਏ ਛੁਡਾਉਣ ਤਾਂ ਸਾਨੂੰ ਵੀ ਬੋਲ ਕਬੋਲ ਬੋਲਣ ਲੱਗਾ
ਅਸੀਂ ਗੁੱਸਾ ਨਾ ਕੀਤਾ,ਚਾਚੀ ਵਾਰ-ਵਾਰ ਮੇਰੀ ਮਾਤਾ ਨੂੰ ਕਹਿ ਰਹੀ ਸੀ ਕਿ ਉਸ ਚੁੜੇਲ ਦੇ ਮਾੜੇ ਪਰਛਾਂਵੇ ਨੇ ਘਰ ਪੱਟ ਤਾ ਮੇਰਾ ਤਾਂ।
ਜਦੋਂ ਟਿਕ ਟਿਕਾ ਹੋ ਗਿਆ ਤਾਂ ਅਸੀਂ ਘਰ ਚਲੇ ਗਏ।
ਆਸ਼ਾ ਵੀ ਪੰਦਰਵੇਂ-ਸੋਲ੍ਹਵੇਂ ਵਰੇ ਚ ਪੈਰ ਰੱਖ ਚੁੱਕੀ ਸੀ।ਭਰ ਜਵਾਨੀ ਦਾ ਸਮਾਂ ਸੀ।
Punjabi short Stories | ਪੰਜਾਬੀ ਕਹਾਣੀ: ਪਰਛਾਂਵਾਂ
ਹੋਰ ਪੰਜਾਬੀ ਪਿਆਰ ਵਾਲਿਆਂ ਕਹਾਣੀਆਂ ਪੜੋ ਅਤੇ ਆਪਣੇ ਦੋਸਤ ਮਿੱਤਰਾ ਨਾਲ SHARE ਕਰੋ : ਪੁੱਠੀਆਂ ਚੱਪਲਾਂ ਪੂਰੀ ਕਹਾਣੀ ਪੜੋ
ਪੰਜਾਬੀ ਸਟੇਟਸ
ਹਿੰਦੀ ਸਟੇਟਸ
ਦਿਲ ਟੁੱਟੇ ਵਾਲੇ ਸਟੇਟਸ
ਸਾਨੂੰ ਵੀ ਆਸ਼ਾ ਦਾ ਅਤੇ ਚਾਚੀ ਦਾ ਬੜਾ ਫਿਕਰ ਸੀ।
ਚਾਚੀ ਇੱਕ ਦਿਨ ਗੁੱਸੇ ਚ ਆਸ਼ਾ ਨੂੰ ਨਾਲ ਲੈ ਪੇਕੇ ਚਲੀ ਗਈ।
ਤਿੰਨ-ਚਾਰ ਦਿਨ ਪੇਕੇ ਰਹੀ ਆਖੀਰ ਉਸਨੇ ਸੋਚਿਆ ਕਿ ਆਸ਼ਾ ਦਾ ਡੈਡੀ ਕਿਤੇ ਭੁੱਖਾ ਹੀ ਨਾ ਹੋਵੇ ਵਿਚਾਰੀ ਆਸ਼ਾ ਨੂੰ ਲੈ ਘਰ ਵਾਪਸ ਆ ਗਈ।ਉਸ ਦਾ ਆਪਣੇ ਪਤੀ ਰਮੇਸ਼ ਪ੍ਰਤੀ ਅਥਾਹ ਪਿਆਰ ਸੀ।
ਘਰ ਆ ਕੇ ਵੇਖਿਆ ਕਿ ਉਹ ਚਰਿਤਰਹੀਣ ਅੌਰਤ ਉਸਦੇ ਘਰ ਬੈਠੀ ਉਸ ਨਾਲ ਚਾਹ ਪੀ ਰਹੀ ਸੀ।
ਇਹ ਸੱਭ ਦੇਖ ਚਾਚੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।ਨਾਲ ਉਸਦੀ ਮੁਟਿਆਰ ਧੀ ਆਸ਼ਾ ਵੀ ਸੀ।
ਔਰਤ ਨੇ ਵੇਖ ਜਲਦੀ ਚ ਆਪਣਾ ਪਰਸ ਚੱਕਿਆ ਤੇ ਦੌੜ ਗਈ ਅਤੇ ਕਿਤੇ ਦੂਰ ਜਾ ਰਮੇਸ਼ ਨੂੰ ਫੋਨ ਕਰ ਬੁਲਾ ਲਿਆ।
ਚਾਚੀ ਨੇ ਜਦ ਪੁੱਛਿਆ ਕਿ ਇਹ ਸੱਭ ਕੀ ਹੈ ਤਾਂ ਅੱਗੋਂ ਮਾਂਵਾ-ਧੀਆਂ ਨੂੰ ਕੁੱਟਣ ਲੱਗ ਗਿਆ ਤੇ ਫਿਰ ਘਰੋਂ ਚਲਾ ਗਿਆ ਤੇ ਆਪਣਾ ਮੋਬਾਇਲ ਵੀ ਨਾਲ ਲੈ ਗਿਆ।
ਚਾਚੀ ਸੱਚਮੁੱਚ ਬਹੁਤ ਡਰ ਗਈ ਸੀ। ਉਸਨੇ ਸੋਚਿਆ ਕਿ ਕਿਤੇ ਆਸ਼ਾ ਉਪਰ ਉਸ ਔਰਤ ਦੇ ਰਮੇਸ਼ ਤੇ ਪਏ ਪਰਛਾਂਵੇਂ ਦਾ ਅਸਰ ਨਾ ਹੋ ਜਾਵੇ।
ਆਖੀਰ ਹਿੱਕ ਤੇ ਪੱਥਰ ਧਰ ਕੇ ਰਾਤ ਦੇ ਖਾਣੇ ਚ ਆਪਣੇ ਹੱਥੀਂ ਜ਼ਹਿਰ ਮਿਲਾ ਲਿਆ। ਮਰਨ ਤੋਂ ਪਹਿਲਾਂ ਇੱਕ ਪਰਚੀ ਤੇ ਲਿਖ ਰੱਖ ਗਈ ਮੈਂ ਉਸ ਚੰਦਰੀ ਔਰਤ ਦੇ ਅਤੇ ਤੇਰੇ ਮਾੜੇ ਪਰਛਾਵੇਂ ਤੋਂ ਬਹੁਤ ਡਰ ਗਈ ਹਾਂ ਜਿਸ ਕਰਕੇ ਮੈਨੂੰ ਇਹ ਸੱਭ ਕਰਨਾ ਪਿਆ ਫਿਰ ਵੀ ਹੋ ਸਕੇ ਤਾਂ ਮਾਫ ਕਰ ਦੇਂਵੀਂ।ਆਸ਼ਾ ਦੀ ਮੰਮੀ।
ਅਸੀਂ ਪੁਲਿਸ ਨੂੰ ਚਾਚੀ ਤੇ ਆਸ਼ਾ ਦੀ ਇਤਲਾਹ ਦਿੱਤੀ ਅਤੇ ਚਾਚੇ ਦੀ ਭਾਲ ਸ਼ੁਰੂ ਕਰ ਦਿੱਤੀ।
ਸ਼ਾਮ ਹੋਣ ਤੱਕ ਸਾਨੂੰ ਚਾਚਾ ਨਾ ਮਿਲਿਆ।ਪੁਲਿਸ ਵੀ ਚਾਚੇ ਦੀ ਭਾਲ ਕਰ ਰਹੀ ਸੀ।
ਉੱਧਰ ਦੂਸਰੇ ਪਾਸੇ ਉਹ ਔਰਤ ਵੀ ਬਹੁਤ ਡਰ ਗਈ ਸੀ ਤੇ ਘਰੋਂ ਗਏ ਰਮੇਸ਼ ਚਾਚੇ ਨੂੰ ਉਸਨੇ ਨਹਿਰ ਕਿਨਾਰੇ ਬੁਲਾਇਆ ਸੀ।
ਉਹ ਭੱਜਿਆ ਭੱਜਿਆ ਗਿਆ ,ਉਸ ਨੇ ਸੋਚਿਆ ਕਿ ਨਹਿਰ ਕਿਨਾਰੇ ਪਿਆਰ ਦੀਆਂ ਗੱਲਾਂ ਕਰਾਂਗੇ।
ਰਮੇਸ਼ ਜਦ ਕੋਲ ਖੜਾ ਜਾ ਕੇ ਤਾਂ ਉਸ ਨੇ ਉਸਨੂੰ ਨਹਿਰ ਚ ਧੱਕਾ ਮਾਰ ਦਿੱਤਾ ਤੇ ਆਪ ਭੱਜ ਗਈ।
ਲਾਸ਼ ਪੁਲਿਸ ਨੂੰ ਮਿਲ ਗਈ।
ਸਾਰੇ ਰਿਸ਼ਤੇਦਾਰ ਆਏ ਹੋਏ ਸਨ ਜਦ ਚਾਚੇ ਦੀ ਲਾਸ਼ ਲੈ ਪੁਲਿਸ ਪਹੁੰਚੀ ਤਾਂ ਆਸ਼ਾ ਦੀ ਭੂਆ ਨੇ ਧਾਹਾਂ ਮਾਰਦੀ ਦੇ ਮੂੰਹ ਚੋਂ ਨਿਕਲਿਆ ਵੇ ਚੰਦਰਿਆ ਕਿਹੜਾ ਮਾੜਾ ਪਰਛਾਵਾਂ ਤੇਰੇ ਤੇ ਪੈ ਗਿਆ ਕਿ ਤੂੰ ਤੈਂ ਘਰ ਹੀ ਖਾ ਗਿਆ।
ਅਖੀਰ ਪੁਲਿਸ ਕਾਰਵਾਈ ਤੋਂ ਬਾਅਦ ਸਸਕਾਰ ਕਰ ਦਿੱਤੇ ਗਏ ਤਿੰਨਾਂ ਦੇ।ਦੂਸਰੇ ਪਾਸੇ ਉਸ ਔਰਤ ਨੂੰ ਜੇਲ ਹੋ ਗਈ।
ਕੁੱਝ ਸਮੇਂ ਬਾਅਦ ਆਸ਼ਾ ਦੀ ਭੂਆ ਘਰ ਵੇਚ ਗਈ।
ਮੇਰੇ ਪਿਤਾ ਜੀ ਥੋੜ੍ਹੇ ਬਿਮਾਰ ਸਨ ਮੈਂ ਉਹਨਾਂ ਨਾਲ ਆਪਣੀ ਕਰਿਆਨੇ ਦੀ ਦੁਕਾਨ ਤੇ ਬੈਠਣ ਦਾ ਪੱਕਾ ਮਨ ਬਣਾ ਲਿਆ।
ਮਨਜਿੰਦਰ ਸਿੰਘ"ਜੌੜਕੀ"
ਪਿੰਡ ਤੇ ਡਾ:-ਜੌੜਕੀ ਅੰਧੇ ਵਾਲੀ।
ਤਹਿ ਤੇ ਜਿਲ੍ਹਾ:- ਫਾਜਿਲਕਾ।
ਮੋਬਾਇਲ:-82838-30069
ਹੋਰ ਪੰਜਾਬੀ ਪਿਆਰ ਵਾਲਿਆਂ ਕਹਾਣੀਆਂ ਪੜੋ ਅਤੇ ਆਪਣੇ ਦੋਸਤ ਮਿੱਤਰਾ ਨਾਲ SHARE ਕਰੋ : ਪੁੱਠੀਆਂ ਚੱਪਲਾਂ ਪੂਰੀ ਕਹਾਣੀ ਪੜੋ ਪੰਜਾਬੀ ਸਟੇਟਸ, ਹਿੰਦੀ ਸਟੇਟਸ, ਦਿਲ ਟੁੱਟੇ ਵਾਲੇ ਸਟੇਟਸ
No comments:
Post a Comment