special for today

Tuesday, June 2, 2020

punjabi short story written-punjabi stories

ਪੰਜਾਬੀ ਮਿੰਨੀ ਕਹਾਣੀ -PYAR CH PAGAL

Punjabi short Stories | ਪੰਜਾਬੀ ਕਹਾਣੀ ;ਪੁੱਠੀਆਂ ਚੱਪਲਾਂ ਪੂਰੀ ਕਹਾਣੀ ਪੜੋ 

Punjabi short Stories

  :-ਪੁੱਠੀਆਂ ਚੱਪਲਾਂ-:


ਮੈਂ ਮਸਾਂ ਹੀ ਚੌਦਾਂ ਕੁ ਵਰਿਆ ਦਾ ਸੀ ਕਿ ਅਸੀਂ ਨਹਿਰ ਨਾਲ ਲਗਦੇ ਪੰਜ ਕਿੱਲੇ ਕਣਕ ਦੀ ਫਸਲ ਨੂੰ ਪਾਣੀ ਲਗਾਉਣ ਜਾ ਰਹੇ ਸੀ ਤਾਂ ਰਸਤੇ ਚ ਨਹਿਰ ਦੀ ਪਟੜੀ ਦੇ ਕਿਨਾਰੇ ਤੇ ਪੁੱਠੀਆਂ ਚੱਪਲਾਂ ਪਈਆਂ ਮਿਲੀਆਂ ਤਾਂ ਮੈਂ ਆਪਣੇ ਬਾਪੂ ਜੀ ਨੂੰ ਪੁੱਛਿਆ ਕਿ ਇਹ ਪੁੱਠੀਆਂ ਚੱਪਲਾਂ ਕਿਵੇਂ ਪਈਆਂ ਹਨ ਤਾਂ ਬਾਪੂ ਜੀ ਨੂੰ ਸ਼ਾਇਦ ਪਤਾ ਸੀ ਪਰ ਉਹਨਾਂ ਨੇ ਮੈਨੂੰ ਦੱਸਿਆ ਕੁਝ ਨਹੀ ਕਿ ਸ਼ਾਇਦ ਮੈਂ ਡਰ ਨਾ ਜਾਂਵਾ ਤੇ ਅਸੀਂ ਅੱਗੇ ਚਲੇ ਗਏ।ਪਾਣੀ ਲਗਾ ਕੇ ਅਸੀਂ ਘਰ ਆ ਗਏ।
ਮੈਂ ਪਿੰਡ ਦੇ ਸਕੂਲ ਤੋਂ ਅੱਠਵੀਂ ਜਮਾਤ ਪਾਸ ਕਰ ਲਈ ਸੀ।

ਪਿੰਡ ਦਾ ਸਕੂਲ ਅੱਠਵੀਂ ਜਮਾਤ ਤੱਕ ਹੀ ਸੀ।ਮੈਂ ਨੌਂਵੀ ਜਮਾਤ ਚ ਦਾਖਲਾ ਨਾਲ ਦੇ ਪਿੰਡ ਦੇ ਸਕੂਲ ਲੈ ਲਿਆ ਜਿਥੇ ਮੇਰਾ ਇੱਕ ਦੋਸਤ ਬਣ ਗਿਆ ਜਿਸ ਦਾ ਨਾਮ ਦਲਜੀਤ ਸਿੰਘ ਸੀ।ਦਲਜੀਤ ਦੇ ਬਾਪੂ ਦਾ ਨਾਮ ਗੁਰਦਰਸ਼ਨ ਸਿੰਘ ਸੀ।ਮੇਰੀ ਤੇ ਦਲਜੀਤ ਦੀ ਬਹੁਤ ਗੂੜ੍ਹੀ ਯਾਰੀ ਬਣ ਗਈ।ਦਲਜੀਤ ਦੇ ਇੱਕ ਭੈਣ ਸੀ ਪਰਵਿੰਦਰ ਜਿਸਨੂੰ ਅਸੀਂ ਪਿਆਰ ਨਾਲ ਪਿੰਦੀ ਆਖਦੇ ਸੀ।
ਦਲਜੀਤ ਦੇ ਬਾਪੂ ਕੋਲ ਛੇ ਕਿੱਲੇ ਜ਼ਮੀਨ ਸੀ।ਜਿਸ ਵਿੱਚੋਂ ਇੱਕ ਕਿੱਲਾ ਤਾਂ ਫਸਲ ਘੱਟ ਹੀ ਹੁੰਦੀ ਸੀ।

ਦਲਜੀਤ ਤੇ ਪਰਵਿੰਦਰ ਪੜਨ ਚ ਹੁਸ਼ਿਆਰ ਸੀ ਦੋਨੋ ਭੈਣ ਭਰਾ।
ਸਮਾਂ ਬੀਤਦਾ ਗਿਆ ਅਸੀਂ ਬਾਰਵੀਂ ਜਮਾਤ ਪਾਸ ਕਰ ਗਏ।
ਮੈਂ ਅੱਗੇ ਬੀ.ਏ ਕਰਨ ਲੱਗ ਗਿਆ ਤੇ ਦਲਜੀਤ ਨੇ ਆਈਲੈਟਸ ਕਰਨਾ ਸ਼ੁਰੂ ਕਰ ਦਿੱਤਾ।

ਥੋੜ੍ਹੇ ਸਮੇਂ ਬਾਅਦ ਦਲਜੀਤ ਆਈਲੈਟਸ ਦਾ ਇਮਤਿਹਾਨ ਪਾਸ ਕਰ ਗਿਆ।ਪਰ ਬਾਹਰ ਜਾਣ ਦੇ ਲਈ ਤੀਹ ਕੁ ਲੱਖ ਦਾ ਜੁਗਾੜ ਕਰਨਾ ਪੈਣਾ ਸੀ ਕੁਝ ਕਹਿੰਦੇ ਖਾਤੇ ਚ ਜਮਾ-ਜੁਮਾ ਰੱਖਣਾ ਤੇ ਕੁਝ ਹੋਰ ਖਰਚਾ ਮਿਲਾ ਕੇ ਸਾਰਾ।
ਫਸਲ ਪੱਕ ਕੇ ਕਣਕ ਦੀ ਤਿਆਰ ਸੀ

 ਬਿਲਕੁਲ ਤੇ ਦਲਜੀਤ ਦਾ ਬਾਪੂ ਖੁਸ਼ ਸੀ ਕਿ ਕੁਝ ਘਰ ਪਏ ਨੇ ਚਾਰ ਛਿੱਲੜ ਤੇ ਕੁਝ ਰਿਸ਼ਤੇਦਾਰਾਂ ਅਤੇ ਆੜ੍ਹਤੀ ਤੋਂ ਫੜ ਫੜਾ ਇਸ ਵਾਰੀ ਦਲਜੀਤ ਨੂੰ ਕੈਨੇਡਾ ਦੇ ਜਹਾਜ਼ ਚ ਚੜ੍ਹਾ ਹੀ ਦੇਣਾ ਹੈ।
ਦਲਜੀਤ ਕਿਆ ਨੇ ਪੱਕੀ ਹੋਈ ਕਣਕ ਨੂੰ ਦੂਜੇ ਦਿਨ ਵੱਢਣ ਲੱਗਣਾ ਸੀ ਕਿ ਅਜਿਹੀ ਦੋ ਮਿੰਟ ਬਿਜਲੀ ਆਈ ਤੇ ਸਭ ਕੁਝ ਸੁਆਹ ਕਰ ਕੇ ਤੁਰ ਗਈ।ਖੜੀ ਹੋਈ ਕਣਕ ਨੂੰ ਅੱਗ ਲੱਗ ਗੲੀ ਤੇ ਲਗਭਗ ਸਾਡੇ ਚਾਰ ਕਿੱਲੇ ਸੜ ਕੇ ਕਣਕ ਸੁਆਹ ਬਣ ਗਈ।ਸਭ ਕੁਝ ਤਬਾਹ ਹੋ ਗਿਆ।

ਅਜੇ ਕਣਕ ਦੇ ਸਦਮੇ ਚੋਂ ਨਿਕਲੇ ਹੀ ਨਹੀ ਸਨ ਕਿ ਭੂਰੇ ਰੰਗ ਦੀ ਇੱਕ ਝੋਟੀ ਤੇ ਇੱਕ ਮੱਝ ਸਪਰੇਅ ਵਾਲੇ ਪੱਠੇ ਖਾ ਮਰ ਗਈਆਂ।
ਇੰਜ ਲਗਦਾ ਸੀ ਜਿਵੇਂ ਕਿਸੇ ਨੇ ਹੌਂਕਾ ਹੀ ਲੈ ਲਿਅਾ ਹੋਵੇ।
ਇੱਕ ਦਿਨ ਦਲਜੀਤ ਸਾਡੇ ਘਰ ਆਇਆ ਤੇ ਉਸਨੇ ਸਾਰੀ ਗੱਲ ਦੱਸੀ।ਅਸੀਂ ਵੀ ਕੋਈ ਬਹੁਤੇ ਅਮੀਰ ਨਹੀਂ ਸੀ ਪਰ ਫਿਰ ਵੀ ਜਿਨ੍ਹਾਂ ਹੋ ਸਕਿਆ ਸਹਾਰਾ ਲਗਾਇਆ।

ਦਲਜੀਤ ਦੇ ਬਾਪੂ ਨੇ ਇੱਕ ਕਿੱਲਾ ਜ਼ਮੀਨ ਵੇਚ ਦਿੱਤੀ ਅਤੇ ਪੰਜ ਲੱਖ ਰੁਪਏ ਅਸੀਂ ਦੇ ਦਿੱਤੇ,ਕੁਝ ਰਿਸ਼ਤੇਦਾਰਾਂ ਤੋਂ ਫੜ ਫੜਾ ਕੇ ਦਲਜੀਤ ਨੂੰ ਬਾਹਰਲੇ ਮੁਲਕ ਕੈਨੇਡਾ ਭੇਜ ਦਿੱਤਾ।

ਕਾਫੀ ਦਿਨ ਹੋ ਗਏ ਸੀ ਉਹਨਾਂ ਘਰ ਗਏ ਨੂੰ ਮੈਨੂੰ,ਸੋਚਿਅਾ ਕਿ ਇੱਕ ਤਾਂ ਪਤਾ ਲੈ ਆਵਾਂਗਾ ਤੇ ਦੂਜਾ ਬੀ.ਏ ਕਰਨ ਤੇ ਡੱਬਾ ਦੇ ਆਵਾਂਗਾ।ਘਰ ਜਾ ਕੇ ਦਲਜੀਤ ਦਾ ਹਾਲ ਚਾਲ ਪੁੱਛਿਆ ਤੇ ਡੱਬਾ ਦਿੱਤਾ ਫਿਰ ਚਾਹ ਪੀਣ ਲੱਗ ਗਏ।ਦਲਜੀਤ ਦਾ ਬਾਪੂ ਦਸ ਰਿਹਾ ਸੀ ਕਿ ਕਰਜਾ ਭਾਵੇਂ ਚੜ ਗਿਆ ਹੈ 

ਜਾਂ ਕਿੱਲਾ ਜ਼ਮੀਨ ਵਿੱਕ ਗਈ ਹੈ ਪਰ ਹੁਣ ਤੇਰਾ ਯਾਰ ਸਾਰੇ ਘਾਟੇ ਵਾਧੇ ਪੂਰੇ ਕਰ ਲਊਂਗਾ ਕਿਉਂਕਿ ਕਿ ਅਗਲੇ ਹਫਤੇ ਗੱਡੀ ਮਿਲ ਜਾਣੀ ਹੈ ਤੇ ਜੱਟ ਦਾ ਪੁੱਤ ਡਰਾਇਵਰੀ ਕਰਕੇ ਲਿਆਊ ਨਜ਼ਾਰੇ।ਗੱਲਾਂ ਬਾਤਾਂ ਕਰਕੇ ਮੈਂ ਘਰ ਆ ਗਿਆ।
ਦਲਜੀਤ ਨੇ ਪਹਿਲੀ ਵਾਰੀ ਘਰ ਇੱਕ ਲੱਖ ਰੁਪਏ ਘਰ ਭੇਜੇ ਤਾਂ ਸਾਰੇ ਬਹੁਤ ਖੁਸ਼ ਹੋਏ।ਕੁਝ ਦਿਨਾਂ ਬਾਅਦ ਪਿੰਦੀ ਦਾ ਸ਼ਗਨ ਪਾ ਅਗਲੇ ਸਾਲ ਦਾ ਵਿਆਹ ਪੱਕਾ ਕਰ ਲਿਆ।

ਦਲਜੀਤ ਦਾ ਕੰਮ ਬੜਾ ਚੱਲਿਆ ਸੀ ਜਿਸ ਤੋਂ ਕੁਝ ਬੰਦੇ ਬੜਾ ਤੰਗ ਹੋ ਗਏ ਸੀ।ਉਹ ਦਲਜੀਤ ਨਾਲ ਲੜਾਈ ਝਗੜਾ ਕਰਨ ਲੱਗ ਗਏ ਸੀ।ਦਲਜੀਤ ਨੇ ਕਾਫੀ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ।ਉਹ ਬੰਦੇ ਬਸ ਖਾਰ ਹੀ ਖਾਣ ਲੱਗ ਗਏ ਸੀ ਤੇ ਆਖਰ ਉਹਨਾ ਨੇ ਰਲ ਦਲਜੀਤ ਦਾ ਕਤਲ ਕਰ ਦਿੱਤਾ।ਜਦ ਇਹ ਖਬਰ ਪਿੰਡ ਪਹੁੰਚੀ ਤਾਂ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ।ਆਖਰ ਇਕ ਅਸਰ ਰਸੂਖ਼ ਵਾਲੇ ਬੰਦੇ ਨੇ ਲਾਸ਼ ਪਿੰਡ ਮਗਵਾ ਦਿੱਤੀ ਤੇ ਰਸਮਾਂ ਅਨੁਸਾਰ ਉਸਦਾ ਸਸਕਾਰ ਕਰ ਦਿੱਤਾ।

ਦਲਜੀਤ ਦੀ ਬੇਬੇ ਤੇ ਬਾਪੂ ਇੰਜ ਲਗਦਾ ਸੀ ਜਿਵੇਂ ਅੰਨੇ ਹੋ ਗਏ ਹੋਣ।ਅੰਨੇ ਹੋਣ ਵੀ ਕਿਉਂ ਨਾ ਦੁੱਖਾ ਦਾ ਪਹਾੜ ਜੋ ਟੁੱਟ ਗਿਆ ਸੀ।
ਕਾਫੀ ਦਿਨਾਂ ਬਾਅਦ ਮੈਂ ਤੇ ਮੇਰੀ ਬੇਬੇ ਦਲਜੀਤ ਘਰ ਗਏ।ਖੈਰ ਸੁੱਖ ਪੁੱਛਿਆ ਤਾਂ ਦਲਜੀਤ ਦੀ ਬੇਬੇ  ਕਹਿੰਦੀ ਕੀ ਦੱਸਾਂ ਭੈਣੇ ਜਿਉਂ ਦਲਜੀਤ ਮੁੱਕਿਆ ਹੈ ਉਹਦਾ ਬਾਪੂ ਤਾਂ ਸਾਰਾ ਦਿਨ ਮੰਜੇ ਤੇ ਹੀ ਪਿਅਾ ਰਹਿੰਦਾ ਹੈ,ਕਈ ਵਾਰੀ ਤਾਂ ਰੋਟੀ ਟੁੱਕ ਵੀ ਨੀ ਖਾਂਦਾ।

ਮੈਂ ਦਲਜੀਤ ਦੇ ਬਾਪੂ ਨੂੰ ਖੜਾ ਕੀਤਾ ਤੇ ਥੋੜ੍ਹਾ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ,ਇੰਨੇ ਹੀ ਪਿੰਦੀ ਦੀ ਬੇਬੇ ਚਾਹ ਬਣਾ ਲਿਆਈ ਤੇ ਚਾਹ ਪੀਂਦੇ ਥੋੜ੍ਹਾ ਮਾਹੌਲ ਬਦਲਿਆ ਤਾਂ ਅਸੀਂ ਪਿੰਦੀ ਦੇ ਰਿਸ਼ਤੇ ਦੀ ਗੱਲ ਕੀਤੀ।

ਪਿੰਦੀ ਦੀ ਬੇਬੇ ਕਹਿੰਦੀ ਕਿ ਸ਼ਗਨ ਤਾਂ ਕਦੋਂ ਦਾ ਪਾ ਦਿੱਤਾ ਹੈ ਛੇ ਮਹੀਨੇ ਹੋ ਗਏ ਜਦੋਂ ਦਲਜੀਤ ਨੇ ਲੱਖ ਰੁਪਇਆ ਭੇਜਿਆ ਸੀ ਪਰ ਵਿਚੋਂ ਦਲਜੀਤ ਤੁਰ ਗਿਆ ਹੁਣ ਇੱਕ ਦੋ ਵਾਰੀ ਗੱਲ ਕੀਤੀ ਆ ਪਿੰਦੀ ਦੇ ਸਹੁਰੇ ਲੱਤ ਜੀ ਲਗਾ ਨਹੀ ਰਹੇ ਇਹਦੀ ਵੀ ਚਿੰਤਾ ਵੱਡ ਵੱਡ ਆਉਂਦੀ ਹੈ,ਇੱਕ ਦੋ ਦਿਨ ਰੁੱਕ ਕੇ ਗੱਲ ਕਰਾਂਗੇ ਤੇ ਵੇਹਨੇ ਆਂ ਭਲਾਂ ਕੀ ਬੋਲਦੇ ਆ।ਗੱਲਾਂ ਬਾਤਾਂ ਕਰ ਅਸੀਂ ਘਰ ਆ ਗਏ।
ਅਸੀਂ ਘਰ ਆ ਬੈਠ ਵੀ ਦਲਜੀਤ ਬਾਰੇ ਤੇ ਪਿੰਦੀ ਦੇ ਰਿਸ਼ਤੇ ਬਾਰੇ ਗੱਲਾਂ ਕਰਦੇ ਰਹੇ।

ਪੰਜ ਦਿਨਾਂ ਬਾਅਦ ਸ਼ਾਮ ਤਿੰਨ ਵਜੇ ਸੁਨੇਹਾ ਆਇਆ ਕਿ ਪਿੰਦੀ ਦਾ ਬਾਪੂ ਸਵੇਰ ਦਾ ਘਰੋਂ ਗਿਆ ਅਜੇ ਤੱਕ ਵਾਪਸ ਘਰ ਨਹੀ ਆਇਆ।ਮੈਂ ਝੱਟ ਸਕੂਟਰ ਲਿਆ ਤੇ ਇੱਕ ਕਿਲੋਮੀਟਰ ਦੂਰ ਪਿੰਡ ਦਲਜੀਤ ਘਰ ਗਿਆ ਤਾਂ ਜਾ ਪੁੱਛਿਆ ਤਾਂ ਪਿੰਦੀ ਦੀ ਬੇਬੇ ਕਹਿੰਦੀ ਕਿ ਸਵੇਰੇ ਨੌ ਕੁ ਵਜੇ ਪਿੰਦੀ ਦੇ ਸਹੁਰਿਆਂ ਦਾ ਫੋਨ ਆਇਆ ਸੀ ਕਹਿੰਦੇ ਕਿ ਅਸੀਂ ਰਿਸ਼ਤਾ ਨਹੀ ਲੈਣਾ ਹੁਣ ਜਦ ਅਸੀਂ ਪੁੱਛਿਆ ਤਾਂ ਕਹਿੰਦੇ ਕਿ ਭਲਾ ਕੀਹਦੇ ਕੋਲ ਬੈਠਿਆ ਕਰਾਂਗੇ ਹੋਰ ਵੀ ਗੱਲਾਂ ਬਾਤਾਂ ਜਿਹੀਆਂ ਕਰਦੇ ਸੀ।ਫੋਨ ਸੁਣ ਕੇ ਕਹਿੰਦਾ ਕਿ ਖੇਤ ਪੱਠਿਆਂ ਨੂੰ ਪਾਣੀ ਲਾਉਣਾ ਹੈ ਬਸ ਲਾ ਕੇ ਹੁਣੇ ਹੀ ਆ ਜਾਂਦਾ ਹਾਂ


Punjabi Stories | ਪੰਜਾਬੀ ਕਹਾਣੀ ;ਪੁੱਠੀਆਂ ਚੱਪਲਾਂ ਪੂਰੀ ਕਹਾਣੀ ਪੜੋ

 ਹੋਰ ਪੰਜਾਬੀ ਪਿਆਰ ਵਾਲਿਆਂ ਕਹਾਣੀਆਂ ਪੜੋ ਅਤੇ ਆਪਣੇ ਦੋਸਤ ਮਿੱਤਰਾ ਨਾਲ SHARE  ਕਰੋ : ਹੋਰ 

ਪੰਜਾਬੀ ਸਟੇਟਸ 

ਹਿੰਦੀ ਸਟੇਟਸ 

ਦਿਲ ਟੁੱਟੇ ਵਾਲੇ ਸਟੇਟਸ 
।ਅਸੀਂ ਖੇਤ ਵੀ ਗੇੜਾ ਮਾਰ ਆਏ ਹਾਂ ਕਿਤੇ ਮਿਲਿਆ ਨਹੀ।ਇੰਨੇ ਹੀ ਪਿੰਦੀ ਦੀ ਭੂਆ ਦਾ ਮੁੰਡਾ ਵੀ ਆ ਗਿਆ।ਆਂਢ ਗੁਆਂਢ ਵੀ ਰੌਲਾਰੱਪਾ ਪੈ ਗਿਆ।ਸਾਰੇ ਵੇਖ ਲਿਆ ਕਿਤੇ ਨਾ ਮਿਲਿਆ ਆਖੀਰ ਇੱਕ ਸਿਆਣੇ ਬਜ਼ੁਰਗ ਨੇ ਕਿਹਾ ਕਿ ਭਾਈ ਨਹਿਰ ਦੇ ਮੋਘੇ ਤੇ ਗੇੜਾ ਮਾਰ ਲੈਣਾ ਸੀ।ਕਿਤੇ ਮੋਘੇ ਤੇ ਹੀ ਨਾ ਚਲਾ ਗਿਆ ਹੋਵੇ।ਅਸੀਂ ਸਕੂਟਰ ਲਿਆ ਤੇ ਮੋਘੇ ਵੱਲ ਚੱਲ ਪਏ।ਮੋਘੇ ਤੇ ਜਾ ਵੇਖਿਆ ਤਾਂ ਕਿਤੇ ਨਾ ਦਿਸਿਆ ਤਾਂ ਅਸੀਂ ਤੁਰਦੇ ਤੁਰਦੇ ਥੋੜ੍ਹਾ ਜਿਹਾ ਅੱਗੇ ਨੂੰ ਚਲੇ ਗਏ ਤਾਂ ਅੱਗੇ ਇੱਕ ਜੋੜਾ ਪੁੱਠੀਆਂ ਚੱਪਲਾਂ ਦਾ ਨਹਿਰ ਕਿਨਾਰੇ ਮਿਲਿਆ।
ਵੇਖ ਕੇ ਮੇਰੀਆਂ ਧਾਹਾਂ ਨਿੱਕਲ ਗਈਆਂ ਤੇ ਮੈਨੂੰ ਪਤਾ ਸੀ ਚੱਪਲਾ ਕਾਹਲੀ ਨਾਲ ਨਹਿਰ ਚ ਛਾਲ ਮਾਰਨ ਲੱਗਿਆ ਹੀ ਪੁੱਠੀਆਂ ਹੁੰਦੀਆਂ ਨੇ ਜੇ ਬੰਦਾ ਨਹਾਉੰਦਾ ਹੋਵੇ ਤਾਂ ਸਾਰਾ ਸਮਾਨ ਤੇ ਚੱਪਲਾਂ ਇਕ ਪਾਸੇ ਉਤਾਰ ਨਹਿਰ ਚ ਉੱਤਰਦਾ ਹੈ।

ਅੱਜ ਮੈਨੂੰ ਦਸ ਬਾਰਾਂ ਸਾਲ ਪੁਰਾਣੀ ਗੱਲ ਯਾਦ ਆ ਗੲੀ ਸੀ ਕਿ ਅਸੀਂ ਜਦੋਂ ਨਹਿਰ ਕਿਨਾਰੇ ਜ਼ਮੀਨ ਨੂੰ ਪਾਣੀ ਲਗਾਉਣ ਜਾ ਰਹੇ ਸੀ ਤੇ ਉਥੇ ਵੀ ਇੱਕ ਜੋੜਾ ਪੁੱਠੀਆਂ ਚੱਪਲਾਂ ਦਾ ਮਿਲਿਆ ਸੀ ਤੇ ਬਾਪੂ ਨੇ ਸ਼ਾਇਦ ਇਸ ਲਈ ਨਹੀਂ ਦੱਸਿਆ ਸੀ ਕਿ ਮੈਂ ਡਰ ਜਾਵਾਂਗਾ।

ਮੈਂ ਆਪਣੇ ਬਾਪੂ ਨੂੰ ਘਰ ਫੋਨ ਕਰ ਦੱਸਿਆ ਕਿ ਬਾਪੂ ਪੁੱਠੀਆਂ ਚੱਪਲਾਂ ਦਾ ਜੋੜਾ ਮਿਲਿਆ ਹੈ ਤਾਂ ਬਾਪੂ ਜੀ ਨੇ ਅੱਜ ਝੱਟ ਦੱਸ ਦਿੱਤਾ ਕਿ ਬਸ ਫਿਰ ਪੁੱਤ ਦਲਜੀਤ ਦਾ ਬਾਪੂ ਇਸ ਦੁਨੀਆਂ ਚ ਨਹੀਂ ਰਿਹਾ।

ਘਰ ਵੀ ਸੁਨੇਹਾ ਲਾ ਦਿੱਤਾ ਬਹੁਤ ਜਣੇ ਨਹਿਰ ਕਿਨਾਰੇ ਆ ਗਏ ਪਿੰਡ ਦੇ ਕੁਝ ਮੁੰਡੇ ਤੈਰਨਾ ਜਾਣਦੇ ਸੀ,ਗੋਤਾਖੋਰਾਂ ਦਾ ਕੰਮ ਵੀ ਕਰ ਲੈਂਦੇ ਸੀ ਉਹਨਾਂ ਨੇ ਗੋਤਾ ਲਗਾ ਕੇ ਲਾਸ਼ ਕੱਢ ਲਈ।

ਲਾਸ਼ ਅਤੇ ਚੱਪਲਾਂ ਦਾ ਜੋੜਾ ਲੈ ਘਰ ਆ ਗਏ ਤੇ ਫਿਰ ਸਸਕਾਰ ਕਰ ਦਿੱਤਾ।
ਪੁਲਿਸ ਨੂੰ ਰਿਪੋਰਟ ਕੀਤੀ ਤਾਂ ਪੈਸੇ ਦੇ ਜੋਰ ਤੇ ਪਿੰਦੀ ਦੇ ਸਹੁਰਿਆਂ ਨੂੰ ਕੁਝ ਨਾ ਹੋਇਆ ਤੇ ਉਹ ਬਰੀ ਹੋ ਗਏ।
ਪਿੰਦੀ ਦੀ ਬੇਬੇ ਤੇ ਪਿੰਦੀ ਦਾ ਬੜਾ ਬੁਰਾ ਹਾਲ ਸੀ।

ਸਮਾਂ ਬੀਤਦਾ ਗਿਆ ਤੇ ਕੁਝ ਸਮੇਂ ਬਾਅਦ ਮੇਰੇ ਬੇਬੇ ਬਾਪੂ ਨੇ ਪਿੰਦੀ ਦੀ ਮਾਂ ਤੋਂ ਪਿੰਦੀ ਦਾ ਮੇਰੇ ਲਈ ਰਿਸ਼ਤਾ ਮੰਗ ਲਿਆ।ਮੈਂ ਇੱਕ ਵਾਰੀ ਤਾਂ ਘਬਰਾ ਗਿਆ ਪਰ ਫਿਰ ਮੈਂ ਵੀ ਸੋਚ ਸਮਝ ਕੇ ਹਾਂ ਕਰ ਦਿੱਤੀ ਤੇ ਸੋਚਿਆ ਭਲਾਂ ਕਿੱਧਰ ਰੁਲਦੀਆਂ ਫਿਰਨ ਗਈਆਂ ਵਿਚਾਰੀਆਂ।ਮੇਰਾ ਸਾਦਾ ਜਿਹਾ ਵਿਆਹ ਪਿੰਦੀ ਨਾਲ ਕਰ ਦਿੱਤਾ ਗਿਆ।

ਪਿੰਦੀ ਦੀ ਭੂਆ ਦਾ ਇੱਕ ਮੁੰਡਾ ਪਿੰਦੀ ਤੋਂ ਛੋਟਾ ਸੀ ਜੋ ਪਿੰਦੀ ਦੀ ਬੇਬੇ ਕੋਲ ਰਹਿਣ ਲੱਗ ਗਿਆ।
ਪਿੰਦੀ ਮੇਰੇ ਘਰ ਖੁਸ਼ ਸੀ ਮੇਰੀ ਬੇਬੇ ਪਿੰਦੀ ਨੂੰ ਬਹੁਤ ਚੰਗਾ ਸਮਝਦੀ ਸੀ।
ਇੱਕ ਦਿਨ ਅਸੀਂ ਪਿੰਦੀ ਦੀ ਭੂਆ ਕੋਲ ਜਾਣਾ ਸੀ ਘਰੋਂ ਚੱਲ ਪਏ ਤਾਂ ਰਸਤੇ ਚ ਜਾਮ ਹੋਣ ਕਰਕੇ ਪੰਜ ਕੁ ਕਿਲੋਮੀਟਰ ਨਹਿਰ ਦੀ ਪਟੜੀ ਪਟੜੀ ਜਾਣਾ ਪੈਣਾ ਸੀ।

ਅਸੀਂ ਸਕੂਟਰ ਨਹਿਰ ਦੀ ਪਟੜੀ ਪਾ ਲਿਆ,ਅੱਧੇ ਕੁ ਰਸਤੇ ਗਏ ਤਾਂ ਮੇਰੀ ਨਜ਼ਰ ਨਹਿਰ ਕਿਨਾਰੇ ਪਈਆਂ ਪੁੱਠੀਆਂ ਚੱਪਲਾਂ ਤੇ ਪਈ ਤਾਂ ਮੈਂ ਇੱਕਦਮ ਘਬਰਾ ਗਿਆ ਤੇ ਮੈਨੂੰ ਪਿੰਦੀ ਦੇ ਬਾਪੂ ਦੀ ਯਾਦ ਆ ਗਈ।ਸਕੂਟਰ ਹੋਲੀ ਕਰ ਫਿਰ ਤੇਜ ਕਰ ਲਿਆ ਤੇ ਪਈਆਂ ਚੱਪਲਾਂ ਬਾਰੇ ਸੋਚਦੇ ਸੋਚਦੇ ਕਦੋਂ ਪਿੰਦੀ ਦੀ ਭੂਆ ਦਾ ਘਰ ਆ ਗਿਆ ਕੁਝ ਪਤਾ ਨਹੀ..
ਮਨਜਿੰਦਰ ਸਿੰਘ"ਜੌੜਕੀ"
ਪਿੰਡ ਤੇ ਡਾ:-ਜੌੜਕੀ ਅੰਧੇ ਵਾਲੀ।
ਤਹਿ ਤੇ ਜਿਲ੍ਹਾ:-ਫਾਜਿਲਕਾ।
ਮੋਬਾਇਲ:-82838-30069
(ਕਾਲਪਨਿਕ)

ਹੋਰ ਪੰਜਾਬੀ ਪਿਆਰ ਵਾਲਿਆਂ ਕਹਾਣੀਆਂ ਪੜੋ ਅਤੇ ਆਪਣੇ ਦੋਸਤ ਮਿੱਤਰਾ ਨਾਲ SHARE ਕਰੋ : ਹੋਰ ਪੰਜਾਬੀ ਸਟੇਟਸ, ਹਿੰਦੀ ਸਟੇਟਸਦਿਲ ਟੁੱਟੇ ਵਾਲੇ ਸਟੇਟਸ 

No comments: